ਗ਼ਜ਼ਲ

ਗ਼ਜ਼ਲ

ਕਿੰਨੀ ਲੰਮੀ ਹੈ ਰਾਤ ਪੁਛਦੀ ਹੈ।
ਮੈਥੋਂ ਮੇਰੀ ਹੀ ਬਾਤ ਪੁਛਦੀ ਹੈ।

ਦਿਨ ਤਾਂ ਪੁਛਦਾ ਨਹੀਂ ਕਦੇ ਉਸ ਨੂੰ
ਜਦ ਵੀ ਪੁਛਦੀ ਹੈ ਰਾਤ ਪੁਛਦੀ।

ਕਿਸ ਦੇ ਹਿੱਸੇ ਹੈ ਆਪਣਾ ਹਿੱਸਾ
ਮੇਰੇ ਹੱਥਾਂ ਦੀ ਦਾਤ ਪੁਛਦੀ ਹੈ।

ਕਿਸਦਾ ਤੋਹਫਾ ਹੈ ਕਿਸ ਦੇ ਹੈ ਹਿੱਸੇ
ਤੋਹਫਿਆਂ ਦੀ ਔਕਾਤ ਪੁਛਦੀ ਹੈ।

ਕੌਣ ਲਾੜਾ ਹੈ ਕੌਣ ਸਰਵਾਲਾ
ਮੇਰੇ ਗ਼ਮ ਦੀ ਬਾਰਾਤ ਪੁਛਦੀ ਹੈ।

ਤੇਰੇ ਹੱਥਾਂ ਚ’ ਮਰ ਨਹੀਂ ਹੁੰਦਾ
ਸਾਹੋ ਸਾਹੀ ਇਹ ਬਾਤ ਪੁਛਦੀ ਹੈ।

ਕਿੱਦਾਂ ਬੀਤੇ ਬਿਤਾਏ ਸੀ ਕਿੱਦਾਂ
ਉਹ ਵੀ ਮੇਰੇ ਹਾਲਾਤ ਪੁਛਦੀ ਹੈ।

ਰਾਤ ਭਰ ਨੀਂਦ ਕਿਉਂ ਨਹੀਂ ਆਈ
ਮੇਰੇ ਘਰ ਦੀ ਸਬਾਤ ਪੁਛਦੀ ਹੈ।

ਖੇਡਣਾ ਹੈ ਤਾਂ ਹਾਰ ਕੇ ਖੇਡੀਂ
ਬਾਜ਼ੀਆਂ ਦੀ ਬਿਸਾਤ ਪੁਛਦੀ ਹੈ।








Comments

Popular posts from this blog

Geet

ਗ਼ਜ਼ਲ