ਗ਼ਜ਼ਲ

ਗ਼ਜ਼ਲ

ਪੈਰੋਂ ਪੈਰ ਤੇ ਸ਼ਹਿਰੋਂ ਸ਼ਹਿਰ
ਕਹਿ ਨਾ ਹੋਇਆ ਉਸ ਨੂੰ ਠਹਿਰ।

ਸਮਝ ਰਹੇ ਜਿਸ ਨੂੰ ਖੁਸ਼ਬੋ
ਆਪਣੇ ਲਈ ਉਹ ਮਿੱਠਾ ਜ਼ਹਿਰ।

ਛੱਲ ਸੀ ਜੋ ਉਛਾਲ ਗਈ
ਕਰ ਗਈ ਮੈਨੂੰ ਲਹਿਰੋ-ਲਹਿਰ।

ਪੈਰਾਂ ਹੇਠ ਜ਼ਮੀਨ ਨਹੀਂ ਸੀ
ਉੱਤੋਂ ਸੀ ਫਿਰ ਸ਼ਿਖਰ ਦੁਪਹਿਰ।


Comments

Popular posts from this blog

ਗ਼ਜ਼ਲ

Geet